ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਅੱਜ ਪ੍ਰੈਸ ਕਲੱਬ ਚੰਡੀਗੜ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਹਰਿਆਣਾ ਸੂਬੇ ਵਿਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਾਨੂੰਨੀ ਤੌਰ ਤੇ ਪ੍ਰਾਪਤ ਕਰਨ ਦਾ ਹੱਕ ਦੁਆਉਣ ਦਾ ਮਾਣ ਹਾਸਲ ਰਹੇਗਾ ਅਸੀਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਦਿਨ ਰਾਤ ਮਿਹਨਤ ਕਰ ਕਨੂੰਨੀ ਲੜਾਈ ਲੜਕੇ ਹਰਿਆਣਾ ਦੇ ਸਿੱਖਾਂ ਨੂੰ ਸੇਵਾ ਦੀ ਮਾਨਤਾ ਦਿਵਾਈ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਅੱਜ ਪੰਥ ਦਾ ਅਖੌਤੀ ਠੇਕੇਦਾਰ ਬਣਿਆ ਸੁਖਬੀਰ ਸਿੰਘ ਬਾਦਲ ਕੌਮ ਦੇ ਸੇਵਾਦਾਰਾਂ ਨੂੰ ਗੱਦਾਰੀ ਦੇ ਸਰਟੀਫਿਕੇਟ ਵੰਡ ਰਿਹਾ ਹੈ ਜਦੋਂ ਕੇ ਸਿੱਖ ਪੰਥ ਦਾ ਸਭਤੋਂ ਵੱਡਾ ਗੱਦਾਰ ਉਹ ਖੁਦ ਆਪ ਹੈ ਜਿਸਨੇ ਹਮੇਸ਼ਾ ਪੰਥ ਪੰਜਾਬ ਨਾਲ ਧੋਖਾ ਕੀਤਾ ਹੈ ਬਾਦਲ ਪਰਿਵਾਰ ਦੀ ਪੰਥ ਤੇ ਪੰਜਾਬ ਨਾਲ ਗ਼ਦਾਰੀਆਂ ਦੀ ਲਿਸਟ ਬੜੀ ਲੰਬੀ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨੇ ਹਮੇਸ਼ਾਂ ਰਾਸ਼ਟਰਵਾਦ ਦੇ ਬੁਰਕੇ ਹੇਠ ਲੁਕ ਕੇ ਦੇਸ਼ ਸਮਾਜ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਅਤੇ ਹਰ ਤਰਾਂ ਦਾ ਸਹਿਯੋਗ ਦਿੱਤਾ ਪੰਜਾਬ ਦੀ ਧਰਤੀ ਤੇ ਦੰਗੇ ਫਸਾਦ ਕਰਵਾਉਣ ਵਾਲੀਆਂ ਤਾਕਤਾਂ ਦਾ ਸਾਥ ਦਿੱਤਾ ਗੁਰਦਵਾਰਿਆਂ ਵਿੱਚ ਬੀੜੀ-ਸਿਗਰਟ ਅਤੇ ਮੰਦਰਾਂ ਵਿੱਚ ਗਾਂਵਾ ਦੀਆਂ ਪੂਛਾਂ ਸੁਟਵਾ ਕੇ ਦੋ ਭਾਈਚਾਰਿਆਂ ਨੂੰ ਲੜਾਉਣ ਪਿਛੇ ਵੱਡੀ ਸਾਜ਼ਿਸ਼ ਬਾਦਲ ਪ੍ਰਵਾਰ ਦੀ ਸੀ ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਲਾਉਣਾ, ਬਰਗਾੜੀ ਬੇਅਦਬੀ ਕਾਂਡ, ਚੌੜ ਸਿੱਧਵਾਂ ਕਾਂਡ, ਲੋਹਾਰਾ ਕਾਂਡ, ਰੇਤ ਬਜਰੀ ਕੇਬਲ ਟਰਾਂਸਪੋਰਟ ਮਾਫੀਆ ਸੁਖਬੀਰ ਸਿੰਘ ਬਾਦਲ ਨੇ ਪੈਦਾ ਕੀਤਾ ਹੈ ਸੁਖਬੀਰ ਸਿੰਘ ਬਾਦਲ ਵਿੱਚ ਦਮ ਹੈ ਤਾਂ ਕਿਸੇ ਵੀ ਨੈਸ਼ਨਲ ਚੈਨਲ ਤੇ ਲਾਇਵ ਮੇਰੇ ਨਾਲ ਬੈਠ ਕੇ ਭੁਲੇਖਾ ਦੂਰ ਕਰ ਸਕਦਾ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਦੂਜਿਆਂ ਦੇ ਗੰਨਮੈਨ ਜਾਂ ਸਕਿਊਰਟੀ ਤੇ ਸਵਾਲ ਚੁੱਕਣ ਵਾਲਾ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਤੋਂ ਤਰਲੇ ਲੈ ਕੇ ਪ੍ਰਾਪਤ ਕੀਤੇ ਗੰਨਮੈਨ ਛੱਡਣ ਦਾ ਐਲਾਨ ਕਰੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਉਹਨਾਂ ਨੇ ਧਰਮ ਦਾ ਪ੍ਰਚਾਰ ਕੀਤਾ ਹੈ ਹਰਿਆਣਾ ਕਮੇਟੀ ਦੇ ਗੁਰਦੁਆਰਿਆਂ ਦੇ ਪ੍ਰਬੰਧ ਦੀ ਸੇਵਾ ਨਿਭਾਉਂਦਿਆਂ ਪੈਸੇ ਦੀ ਦੁਰਵਰਤੋਂ ਨੂੰ ਰੋਕਿਆ ਜਿਸ ਕਰਕੇ ਬਜਟ ਵਿੱਚ 25 ਪ੍ਰਤੀਸ਼ਤ ਵਾਧਾ ਹੋਇਆ ਸੁਖਬੀਰ ਸਿੰਘ ਬਾਦਲ ਪ੍ਰਵਾਰ ਨੇ ਹਰਿਆਣਾ ਦੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਨਿੱਜੀ ਟਰੱਸਟ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ ਉਨਾਂ ਕਿਹਾ ਕਿ ਅੱਜ ਲੋੜ ਹੈ ਨੌਜਵਾਨਾਂ ਨੂੰ ਨਸ਼ਿਆਂ ਅਤੇ ਗਲਤ ਰਾਹ ਤੋਂ ਰੋਕ ਕੇ ਦੇਸ਼ ਕੌਮ ਧਰਮ ਦੀ ਸੇਵਾ ਵਾਲੇ ਪਾਸੇ ਲਾਉਣ ਦੀ ਪਰ ਸੁਖਬੀਰ ਸਿੰਘ ਬਾਦਲ ਨੌਜਵਾਨਾਂ ਨੂੰ ਅਸਲ ਰਾਹ ਤੋਂ ਭਟਕਾ ਕੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕਣਾ ਚਾਹੁੰਦਾ ਹੈ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਅਸੀਂ ਚੰਗੇ ਕੰਮ ਦੀ ਹਮੇਸ਼ਾਂ ਸ਼ਲਾਘਾ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਬਹੁਤ ਸਾਰੇ ਸਿੱਖ ਮਸਲੇ ਹੱਲ ਕੀਤੇ ਹਨ 130 ਕਰੋੜ ਖਰਚ ਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ, ਹੇਮਕੁੰਟ ਸਾਹਿਬ ਨੂੰ 1163 ਕਰੋੜ ਰੁਪਇਆ ਖਰਚ ਕੇ ਰੋਪਵੇਅ ਤਿਆਰ ਕਰਵਾਉਣਾ, ਗੁਰੂ ਤੇਗ ਬਹਾਦਰ ਸਾਹਿਬ ਦਾ ਦਿਹਾੜਾ ਲਾਲ ਕਿਲੇ ਉੱਪਰ ਮਨਾਉਣਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ 26 ਦਸੰਬਰ ਦੇਸ਼ ਪੱਧਰ ਤੇ ਮਨਾਉਣ ਦਾ ਐਲਾਨ ਕਰਨਾ ਅਤੇ ਹੋਰ ਬਹੁਤ ਸਾਰੇ ਕੰਮ ਹਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦੋ ਸਾਲਾਂ ਦੇ ਕਾਰਜਕਾਲ ਵਿਚ ਧਰਮ ਪ੍ਰਚਾਰ ਵਿਦਿਆ ਤੇ ਸਿਹਤ ਸੇਵਾਵਾਂ ਵਾਲੇ ਪਾਸੇ ਖਿਆਲ ਦਿੱਤਾ ਹੈ ਹੁਣ ਜਲਦ ਪੂਰੇ ਪ੍ਰਬੰਧ ਨੂੰ ਸੰਭਾਲ ਕੇ ਹਰਿਆਣਾ ਦੀਆਂ ਸਿੱਖ ਸੰਗਤਾਂ ਵਾਸਤੇ ਵੱਡੇ ਕਾਰਜ ਕੀਤੇ ਜਾਣਗੇ